Unite for Humanity: Rajpoot Bhaichara

Bringing together the Rajpoot community for a better future and humanitarian efforts. ਕਿਰਤ ਕਰੋ, ਨਾਮ ਜਪੋ, ਵੰਡ ਛਕੋ

ਕਿਰਤ ਕਰੋ, ਨਾਮ ਜਪੋ, ਵੰਡ ਛਕੋ

History Of Sikh Rajpoot

ਸਿੱਖ ਰਾਜਪੂਤ ਰਾਜਪੂਤ ਜਾਤੀ ਸਮੂਹ ਨਾਲ ਸਬੰਧਤ ਸਿੱਖ ਧਰਮ ਦੇ ਸਾਥੀ ਹਨ। ਭਾਰਤ ਦੇ 1901 ਬਰਤਾਨਵੀ ਭਾਰਤ ਜਨਗਣਨਾ ਦੇ ਅਨੁਸਾਰ 20,000 ਰਾਜਪੂਤ ਸਿੱਖ ਧਰਮ ਵਿੱਚ ਧਰਮਾਂਤਰਿਤ ਸਨ। ਮੁਗਲ ਕਾਲ ਦੇ ਦੌਰਾਨ, ਕਈ ਪੰਜਾਬੀ ਪਰਵਾਰਾਂ ਨੇ ਗੁਰੂ ਦੀਆਂ ਸ਼ਿਖਿਆਵਾਂ ਦਾ ਪਾਲਣ ਕੀਤਾ ਅਤੇ ਅੰਮ੍ਰਿਤ ਛੱਕ ਕੇ ਖਾਲਸੇ ਦੇ ਰੂਪ ਵਿੱਚ ਢਲ ਅਤੇ ਅਨੁਆਈਆਂ ਦੇ ਗੁਰੂ ਪੰਥ ਵਿੱਚ ਸ਼ਾਮਿਲ ਹੋ ਗਏ। ਕਈ ਪੰਜਾਬੀ ਰਾਜਪੂਤ ਪਰਵਾਰ ਵੀ ਗੁਰੂ ਦੀ ਫੌਜ ਵਿੱਚ ਸ਼ਾਮਿਲ ਹੋਏ, ਜਾਂ ਅੰਮ੍ਰਿਤ ਛੱਕ ਕੇ ਖਾਲਸਾ ਪੰਥ, ਅਤੇ ਖਾਲਸਾ ਸਿੱਖਾਂ ਦੇ ਰੂਪ ਢਲੇ। ਸਿੱਖ ਧਰਮ ਦੇ ਇਤਹਾਸ ਵਿੱਚ ਕਈ ਸਿੱਖ ਰਾਜਪੂਤ ਹਨ: ਬੰਦਾ ਸਿੰਘ ਬਹਾਦੁਰ, ਸੰਗਤ ਸਿੰਘ ਮਿਨਹਾਸ, ਭਾਈ ਬਚਿੱਤਰ ਸਿੰਘ ਮਿਨਹਾਸ ਅਤੇ ਜਿਨ੍ਹਾਂ ਦੇ ਪਰਿਜਨ ਅੱਜ ਸਿੱਖ ਧਰਮ ਦੇ ਸਾਥੀ ਹਨ।ਆਮ ਧਾਰਨਾ ਹੈ ਕਿ ਰਾਜਪੂਤ ਕਦੀ ਜੰਗ ਨਹੀਂ ਹਾਰਦੇ ਹਨ। ਉਹ ਪਿੱਠ ਨਹੀਂ ਦਿਖਾਉਂਦੇ। ਜਾਂ ਤਾਂ ਜੰਗ ਜਿੱਤ ਕੇ ਆਉਂਦੇ ਹਨ ਜਾਂ ਜਾਨ ਦੇ ਕੇ ਆਉਂਦੇ ਹਨ।ਜੇਕਰ ਇਸ ਨੂੰ ਸੱਚਾਈ ਦੀ ਕਸੌਟੀ 'ਤੇ ਦੇਖਿਆ ਜਾਵੇ ਤਾਂ ਅਜਿਹੇ ਕਈ ਪ੍ਰਸੰਗ ਹਨ ਜਿੱਥੇ ਇਹ ਧਾਰਨਾ ਮਿੱਥ ਬਣ ਜਾਂਦੀ ਹੈ।ਪ੍ਰਿਥਵੀਰਾਜ ਚੌਹਾਨ ਦੀ ਹਾਰ ਤੋਂ ਬਾਅਦ ਤਾਂ ਰਾਜਪੂਤਾਂ ਦੇ ਯੁੱਧ ਮੁਗ਼ਲਾਂ ਦੇ ਨਾਲ, ਸੁਲਤਾਨਾਂ ਦੇ ਨਾਲ, ਮਰਾਠਿਆਂ ਦੇ ਨਾਲ ਹੁੰਦੇ ਰਹੇ ਪਰ ਕਿਸੇ 'ਚ ਜਿੱਤ ਨਹੀਂ ਮਿਲੀ। ਇਹ ਇਤਿਹਾਸਕ ਤੱਥ ਹਨ।

ਰਾਜਪੂਤ ਜੰਗ ਜਿੱਤ ਕੇ ਆਉਂਦੇ ਸਨ ਜਾਂ ਵੀਰਗਤੀ ਹਾਸਿਲ ਕਰਕੇ ਆਉਂਦੇ ਸਨ। ਇਹ ਸਦੀਵੀ ਸੱਚ ਨਹੀਂ ਸੀ। ਪ੍ਰਿਥਵੀਰਾਜ ਚੌਹਾਨ ਵਰਗੇ ਮਹਾਯੋਧਾ ਜਿੰਨ੍ਹਾਂ ਨੂੰ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ, ਉਹ ਦੂਜੀ ਲੜਾਈ ਹਾਰੇ ਸਨ ਅਤੇ ਉਨ੍ਹਾਂ ਨੂੰ ਫੜਿਆ ਗਿਆ ਸੀ।

ਮਤਲਬ ਪ੍ਰਿਥਵੀਰਾਜ ਚੌਹਾਨ ਨੂੰ ਵੀ ਵੀਰਗਤੀ ਹਾਸਿਲ ਨਹੀਂ ਹੋਈ ਸੀ। ਮਹਾਰਾਣਾ ਪ੍ਰਤਾਪ ਨੂੰ ਵੀ ਹਲਦੀ ਘਾਟੀ ਵਿੱਚ ਅਕਬਰ ਕੋਲੋਂ ਹਾਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਵੀ 'ਚੇਤਕ' ਘੋੜੇ 'ਤੇ ਸਵਾਰ ਹੋ ਕੇ ਭੱਜਣਾ ਪਿਆ ਸੀ। ਇੱਕ ਦੂਜੀ ਮਿੱਥ ਹੈ ਕਿ ਰਾਜਪੂਤ ਜਿਸ ਨੂੰ ਵਚਨ ਦਿੰਦੇ ਹਨ, ਉਸ ਹਰ ਹਾਲ 'ਚ ਪੂਰਾ ਕਰਦੇ ਹਨ ਅਤੇ ਕਿਸੇ ਨੂੰ ਧੋਖਾ ਨਹੀਂ ਦਿੰਦੇ। ਇਸ ਦੀ ਮਿਸਾਲ ਵੀ ਸਾਨੂੰ ਇਤਿਹਾਸ ਵਿੱਚ ਨਹੀਂ ਮਿਲਦੀ ਹੈ।

ਬਲਕਿ ਇਸ ਦੇ ਉਲਟ ਇੱਕ ਮਿਸਾਲ ਹੈ। ਇਹ ਬੇਹੱਦ ਦਰਦਨਾਕ ਉਦਾਹਰਣ ਹੈ। ਦਾਰਾਸ਼ਿਕੋਹ ਦੀ ਪਤਨੀ ਨਾਦਿਰਾ ਨੇ ਲਗਭਗ 1659 ਰਾਜਸਥਾਨ ਦੇ ਰਾਜਾ ਸਰੂਪ ਸਿੰਘ ਨੂੰ ਆਪਣੀ ਛਾਤੀ ਤੋਂ ਪਾਣੀ ਫੇਰ ਦੁੱਧ ਵਜੋਂ ਪਿਆਇਆ ਸੀ। ਨਾਦਿਰਾ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਮੰਨਿਆ ਸੀ।

ਕਿਹਾ ਜਾਂਦਾ ਹੈ ਕਿ ਉਸੇ ਨਾਦਿਰਾ ਨੂੰ ਸਰੂਪ ਸਿੰਘ ਨੇ ਧੋਖਾ ਦਿੱਤਾ ਸੀ। ਨਾਦਿਰਾ ਦੇ ਪੁੱਤਰ ਸੁਲੇਮਾਨ ਸ਼ਿਕੋਹ ਨੂੰ ਸਰੂਪ ਸਿੰਘ ਨੇ ਔਰੰਗਜ਼ੇਬ ਦੇ ਕਹਿਣ 'ਤੇ ਮਾਰਿਆ ਸੀ।

ਇਸ ਤਰ੍ਹਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਰਾਜਪੂਤ ਜੋ ਵਚਨ ਦਿੰਦੇ ਉਸ ਨੂੰ ਨਿਭਾਉਂਦੇ ਨਹੀਂ ਹਨ।ਬਾਬਰ ਦਾ ਕਹਿਣਾ ਹੈ ਕਿ ਰਾਜਪੂਤ ਮਰਨਾ ਜਾਣਦੇ ਹਨ ਪਰ ਜਿੱਤਣਾ ਨਹੀਂ ਜਾਣਦੇ। ਇਤਿਹਾਸ ਕਦੀ ਮਿੱਥਾਂ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਸੱਚ ਤਾਂ ਇਹ ਹੈ ਕਿ ਇਤਿਹਾਸ ਸਦਾ ਮਿੱਥਾਂ ਤੋਂ ਪਰੇ ਗੱਲ ਕਰਦਾ ਹੈ।

ਮਿੱਥ ਤਾਂ ਘੜੀ ਜਾਂਦੀ ਹੈ, ਉਨ੍ਹਾਂ ਨੂੰ ਲੋਕ ਹਿਰਦਿਆਂ 'ਚ ਬਿਠਾਇਆ ਜਾਂਦਾ ਹੈ। ਰਾਜਪੂਤ ਕਿਉਂਕਿ ਸ਼ਾਸਕ ਵਰਗ ਸੀ ਇਸ ਲਈ ਉਨ੍ਹਾਂ ਬਾਰੇ ਮਿੱਥਾਂ ਘੜੀਆਂ ਜਾਣੀਆਂ ਸਾਨੂੰ ਹੈਰਾਨ ਨਹੀਂ ਕਰਦੀਆਂ।

ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਰਾਜੁਪੂਤਾਂ ਦਾ ਅਜਿਹੀ ਕੋਈ ਭੂਮਿਕਾ ਨਹੀਂ ਰਹੀ।

ਜੇਕਰ ਅਸੀਂ ਇਤਿਹਾਸ ਵਿੱਚ ਰਾਜਪੂਤਾਂ ਵਾਂਗ ਕਿਸੇ ਤਰ੍ਹਾਂ ਦੀ ਭੂਮਿਕਾ ਦਾ ਮੁਲਾਂਕਣ ਕਰਦੇ ਹਾਂ ਤਾਂ ਮੁਗ਼ਲ ਸ਼ਾਸਨ ਨੂੰ ਸਥਾਈ ਬਣਾਉਣ ਅਤੇ ਫੈਲਾਉਣ ਲਈ ਰਜਪੂਤਾਂ ਦੀ ਵੱਡੀ ਭੂਮਿਕਾ ਰਹੀ ਹੈ।

ਅਕਬਰ ਦੇ ਜ਼ਮਾਨੇ ਤੋਂ ਅਖ਼ੀਰ ਤੱਕ ਰਾਜਪੂਤਾਂ ਨੇ ਮੁਗ਼ਲਾਂ ਦੇ ਸ਼ਾਸਨ ਨੂੰ ਸਥਿਰਤਾ ਦੇਣ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ।

ਰਾਜਪੂਤ ਮੁਗ਼ਲ ਸ਼ਾਸਨ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਸਨ। ਅਕਬਰ ਤੋਂ ਪਹਿਲਾਂ ਰਾਜਪੂਤ ਲੜਾਈਆਂ ਹੀ ਕਰਦੇ ਰਹੇ। ਕਰੀਬ 300 ਸਾਲਾਂ ਤੱਕ ਰਾਜਪੂਤਾਂ ਨੇ ਸੁਲਤਾਨਾਂ ਨਾਲ ਲੜਾਈਆਂ ਕੀਤੀਆਂ।

150+

15

Community Support

Join Us

Community Unity Services

Bringing together the Rajpoot community to foster collaboration and promote humanitarian efforts.

Cultural Events

Organizing events to celebrate Rajpoot heritage and strengthen community bonds through shared experiences.

Humanitarian Initiatives

Engaging in projects that support social welfare and uplift the community through collective action.

Networking Opportunities

Creating platforms for Rajpoots to connect, collaborate, and support each other's endeavors.

Community Gallery

Celebrating Rajpoot culture through shared moments and humanity initiatives.

gray computer monitor

Contact Us

Connect with the Rajpoot community for collaboration and support.